Filter
Exclude
Time range
-
Near
ਜਿਹੜਾ ਵੀ ਪੰਥਕ ਧਿਰਾਂ ਦੀ ਇਕਜੁੱਟਤਾ ਅਤੇ ਗੱਠਜੋੜ ਦਾ ਵਿਰੋਧ ਕਰਦਾ ਹੈ, ਉਸ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਪੰਥਕ ਸਿਆਸਤ ਦੀ ਕਮਜ਼ੋਰੀ ਦਾ ਸਭ ਤੋਂ ਵੱਧ ਲਾਭ ਹਮੇਸ਼ਾ ਵਿਰੋਧੀ ਤਾਕਤਾਂ ਅਤੇ ਸਰਕਾਰਾਂ ਨੂੰ ਹੀ ਮਿਲਦਾ ਹੈ। ਪੰਥਕ ਏਕਤਾ ਦਾ ਵਿਰੋਧ ਕਰਨਾ, ਨਿੱਜੀ ਹਿੱਤਾਂ ਜਾਂ ਧੜੇਬੰਦੀਆਂ ਨੂੰ ਪੰਥਕ ਹਿੱਤਾਂ ਤੋਂ ਉੱਪਰ ਰੱਖਣਾ, ਅਣਜਾਣੇ ਜਾਂ ਜਾਣਬੁੱਝ ਕੇ ਉਸੇ ਮਾਹੌਲ ਨੂੰ ਮਜ਼ਬੂਤ ਕਰਦਾ ਹੈ ਜਿਸ ਦਾ ਫਾਇਦਾ ਸਰਕਾਰਾਂ ਚਾਹੁੰਦੀਆਂ ਹਨ। ਸਰਕਾਰਾਂ ਅਤੇ ਵੱਡੀਆਂ ਸਿਆਸੀ ਤਾਕਤਾਂ ਕਦੇ ਨਹੀਂ ਚਾਹੁੰਦੀਆਂ ਕਿ ਪੰਥਕ ਧਿਰਾਂ ਇੱਕਜੁੱਟ ਹੋ ਕੇ ਆਪਣੀ ਸਿਆਸੀ ਤਾਕਤ ਨੂੰ ਮਜ਼ਬੂਤ ਕਰਨ ਅਤੇ ਪੰਜਾਬ ਤੇ ਪੰਥ ਦੇ ਮਸਲਿਆਂ ਨੂੰ ਇਕਸੁਰ ਹੋ ਕੇ ਉਠਾਉਣ। #PanthicEkta #PanthicUnity #PunjabAndPanth #PanthicLeadership #KhalsaPanth #SikhUnity #PoliticalAwareness #GianiHarpreetSingh
1
2
4
216
ਰਾਜਨੀਤੀ ਵਿੱਚ ਆਉਣ ਤੋਂ ਬਾਅਦ ਮੈਂ ਬਹੁਤ ਸਾਰੇ ਲੋਕਾਂ ਦੇ ਦੋਹਰੇ ਕਿਰਦਾਰ ਦੇਖੇ ਹਨ। ਬਾਹਰੋਂ ਪੰਥਕਤਾ ਦਾ ਮਖੌਟਾ ਪਾਇਆ ਹੋਇਆ ਹੈ, ਪਰ ਅੰਦਰੋਂ ਪੰਥ ਦੀ ਪਰਿਭਾਸ਼ਾ ਅਤੇ ਉਸ ਦੇ ਮੂਲ ਸਿਧਾਂਤਾਂ ਦੀ ਸਮਝ ਤੱਕ ਨਹੀਂ। ਬਾਹਰੋਂ ਅਹੁਦਿਆਂ ਅਤੇ ਲਾਲਚਾਂ ਤੋਂ ਦੂਰ ਰਹਿਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ, ਪਰ ਅੰਦਰੋਂ ਅਹੁਦਿਆਂ ਦੀ ਦੌੜ ਅਤੇ ਨਿੱਜੀ ਲਾਲਸਾਵਾਂ ਲਈ ਹਰ ਤਰ੍ਹਾਂ ਦੇ ਯਤਨ ਕੀਤੇ ਜਾਂਦੇ ਹਨ। ਇਹੀ ਦੋਹਰੇ ਮਾਪਦੰਡ ਅਤੇ ਨਿੱਜੀ ਸਵਾਰਥ ਪੰਥਕ ਸਿਆਸਤ ਨੂੰ ਕਮਜ਼ੋਰ ਕਰਦੇ ਹਨ। ਜਦੋਂ ਵਿਅਕਤੀ ਪੰਥ ਤੋਂ ਉੱਪਰ ਆਪਣੇ ਆਪ ਨੂੰ ਰੱਖਣ ਲੱਗ ਪਏ, ਤਾਂ ਪੰਥਕ ਏਕਤਾ ਅਤੇ ਸਾਂਝੇ ਮਕਸਦ ਪਿੱਛੇ ਰਹਿ ਜਾਂਦੇ ਹਨ। #PanthicPolitics #TruthInPolitics #PanthicUnity #SikhLeadership #PrinciplesOverPosition #PanthFirst #SikhValues #PoliticalIntegrity #PanthicThought #UnityForPanth #SikhPerspective #SelflessLeadership #EthicalPolitics #PunjabAndPanth #GianiHarpreetSingh
1
13
392
ਮੈਂ ਉਹਨਾਂ ਦੇ ਕਹੇ ਮੁਤਾਬਕ ਇੱਕ ਖਾਮੋਸ਼ ਪ੍ਰਧਾਨ ਬਣ ਕੇ ਉਹਨਾਂ ਦੀਆਂ ਨਿੱਜੀ ਲਾਲਸਾਵਾਂ ਅਤੇ ਰਾਜਨੀਤਿਕ ਇੱਛਾਵਾਂ ਨੂੰ ਪੂਰਾ ਨਹੀਂ ਕਰ ਸਕਿਆ। ਜਿਹੜੇ ਲੋਕ ਅੱਜ ਇਹ ਸਵਾਲ ਪੁੱਛ ਰਹੇ ਹਨ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਕਿਉਂ ਬਣਾਇਆ ਗਿਆ, ਕਿਉਂਕਿ ਉਹ ਧਰਮ ਦਾ ਵਿਦਿਆਰਥੀ ਹੈ ਅਤੇ ਉਸ ਨੂੰ ਰਾਜਨੀਤੀ ਦਾ ਤਜਰਬਾ ਨਹੀਂ, ਉਹ ਇਹ ਵੀ ਦੱਸਣ ਕਿ ਕੀ ਉਹਨਾਂ ਨੂੰ ਇਹ ਗੱਲ ਪਹਿਲਾਂ ਨਹੀਂ ਪਤਾ ਸੀ? ਜੇ ਇਹ ਗੱਲ ਪਹਿਲਾਂ ਤੋਂ ਹੀ ਪਤਾ ਸੀ, ਤਾਂ ਫਿਰ ਮੈਨੂੰ ਪ੍ਰਧਾਨ ਬਣਾਉਣ ਦਾ ਫ਼ੈਸਲਾ ਕਿਉਂ ਕੀਤਾ ਗਿਆ? ਕੀ ਮੈਨੂੰ ਪੰਥ ਅਤੇ ਪੰਜਾਬ ਦੇ ਮੁੱਦਿਆਂ ‘ਤੇ ਨਿਡਰਤਾ ਨਾਲ ਗੱਲ ਕਰਨ ਲਈ ਪ੍ਰਧਾਨ ਬਣਾਇਆ ਗਿਆ ਸੀ ਜਾਂ ਫਿਰ ਸਿਰਫ਼ ਇੱਕ ਅਜਿਹਾ ਪ੍ਰਧਾਨ ਬਣਾਉਣ ਲਈ, ਜੋ ਕੁਝ ਲੋਕਾਂ ਦੀਆਂ ਨਿੱਜੀ ਰਾਜਨੀਤਿਕ ਇੱਛਾਵਾਂ ਪੂਰੀਆਂ ਕਰਨ ਦਾ ਸਾਧਨ ਬਣੇ? #PanthicPolitics #SikhLeadership #TruthMatters #FearlessLeadership #PanthFirst #PunjabFirst #PoliticalIntegrity #PanthicUnity #LeadershipWithPrinciples #PrincipledPolitics #PanthicThoughts #GianiHarpreetSingh
4
13
652
ਇਤਿਹਾਸ ਸਾਨੂੰ ਇਹ ਵੀ ਸਿੱਖਿਆ ਦਿੰਦਾ ਹੈ ਕਿ ਪੰਥ ਨੂੰ ਡੋਬਣ ਅਤੇ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਛੱਡ ਕੇ, ਪੰਥ ਨੂੰ ਬਚਾਉਣ ਅਤੇ ਪੰਥਕ ਹਿੱਤਾਂ ਲਈ ਖੜ੍ਹਨ ਵਾਲਿਆਂ ਨੂੰ ਤਾਹਨੇ ਨਹੀਂ ਮਾਰਨੇ ਚਾਹੀਦੇ। ਕੌਮਾਂ ਉਸ ਵੇਲੇ ਕਮਜ਼ੋਰ ਹੁੰਦੀਆਂ ਹਨ ਜਦੋਂ ਉਹ ਆਪਣੇ ਹੀ ਲੋਕਾਂ ਨੂੰ ਨਿਸ਼ਾਨਾ ਬਣਾਉਣ ਲੱਗ ਪੈਣ ਅਤੇ ਅਸਲ ਦੋਸ਼ੀਆਂ ਨੂੰ ਭੁੱਲ ਜਾਣ। ਮਿਹਣੇ ਅਤੇ ਸਵਾਲ ਤਾਂ ਉਹਨਾਂ ਨੂੰ ਹੋਣੇ ਚਾਹੀਦੇ ਹਨ ਜਿਹੜੇ ਅੱਜ ਵੀ ਪੰਥ ਦਾ ਨੁਕਸਾਨ ਕਰਨ ਵਾਲੀਆਂ ਤਾਕਤਾਂ ਦੀ ਤਰਫ਼ਦਾਰੀ ਕਰ ਰਹੇ ਹਨ ਜਾਂ ਉਹਨਾਂ ਦੇ ਕੀਤੇ ਨੁਕਸਾਨ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕਰਦੇ ਹਨ। #PanthicUnity #SikhPanth #SikhHistory #SikhAwareness #TruthAndJustice #StandForPanth #KhalsaPanth #PanthFirst #PanthicIssues #VoiceOfPanth #GianiHarpreetSingh
4
26
539
ਬੰਦੀ ਸਿੰਘਾਂ ਦੀ ਰਿਹਾਈ, ਪੰਜਾਬ ਦਾ ਪਾਣੀਆਂ ‘ਤੇ ਹੱਕ, ਚੰਡੀਗੜ੍ਹ ਨੂੰ ਪੰਜਾਬ ਦੀ ਰਾਜਧਾਨੀ ਬਣਾਉਣਾ ਅਤੇ ਅਨੰਦਪੁਰ ਸਾਹਿਬ ਦੇ ਮਤੇ ਵਰਗੇ ਮਸਲੇ ਜੇ ਪੰਥ ਅਤੇ ਪੰਜਾਬ ਦੀ ਏਕਤਾ ਦਾ ਆਧਾਰ ਬਣਦੇ ਹਨ, ਤਾਂ ਅਜਿਹੀ ਏਕਤਾ ਨਾਲ ਦੁਨੀਆਂ ਦਾ ਕੋਈ ਵੀ ਸਿੱਖ ਅਸਹਿਮਤ ਨਹੀਂ ਹੋ ਸਕਦਾ। ਪਰ ਜੇ ਏਕਤਾ ਦਾ ਆਧਾਰ ਨਿੱਜੀ ਲਾਲਸਾਵਾਂ ਜਾਂ ਖੁਦਗਰਜ਼ੀ ਹੈ, ਤਾਂ ਅਜਿਹੀ ਏਕਤਾ ਨਾ ਅੱਜ ਟਿਕ ਸਕਦੀ ਹੈ ਅਤੇ ਨਾ ਕੱਲ੍ਹ। ਟਿਕਾਊ ਅਤੇ ਪ੍ਰਭਾਵਸ਼ਾਲੀ ਏਕਤਾ ਹਮੇਸ਼ਾ ਸਿਧਾਂਤਾਂ, ਸਾਂਝੇ ਮਕਸਦਾਂ ਅਤੇ ਕੌਮੀ ਹਿੱਤਾਂ ਦੇ ਆਧਾਰ ‘ਤੇ ਹੀ ਬਣਦੀ ਹੈ, ਵਿਅਕਤੀਆਂ ਦੇ ਆਧਾਰ ‘ਤੇ ਨਹੀਂ। #PanthicUnity #PunjabRights #BandiSinghRelease #AnandpurSahibResolution #ChandigarhForPunjab #PunjabWaters #SikhUnity #PunjabIssues #PanthicThought #SikhAwareness #UnityForJustice #PunjabDaHaq #GianiHarpreetSingh
6
1
19
634
ਪੰਥਕ ਏਕਤਾ ਦਾ ਅਸਲ ਮਤਲਬ ਸਿਰਫ਼ ਸਿੱਖਾਂ ਦੇ ਰਾਜਸੀ ਧੜਿਆਂ ਦੀ ਏਕਤਾ ਨਹੀਂ, ਸਗੋਂ ਉਹਨਾਂ ਸਾਰੀਆਂ ਤਾਕਤਾਂ ਦੀ ਏਕਤਾ ਹੈ ਜੋ ਪੰਥ ਦੇ ਦਾਇਰੇ ਵਿੱਚ ਆਉਂਦੀਆਂ ਹਨ - ਸਿੱਖ ਜੱਥੇਬੰਦੀਆਂ, ਸੰਪਰਦਾਵਾਂ, ਸਿੱਖ ਸੰਸਥਾਵਾਂ, ਸਿੰਘ ਸਭਾਵਾਂ, ਗੁਰਦੁਆਰਾ ਕਮੇਟੀਆਂ ਅਤੇ ਹੋਰ ਪੰਥਕ ਧਿਰਾਂ। ਵਿਚਾਰਾਂ ਅਤੇ ਰਾਹਾਂ ਵਿੱਚ ਅੰਤਰ ਹੋ ਸਕਦਾ ਹੈ, ਪਰ ਜਦੋਂ ਗੱਲ ਪੰਥ, ਪੰਜਾਬ ਅਤੇ ਸਿੱਖ ਹੱਕਾਂ ਦੀ ਆਵੇ ਤਾਂ ਸਾਰਿਆਂ ਨੂੰ ਇੱਕ ਮੰਚ ‘ਤੇ ਖੜ੍ਹਨਾ ਚਾਹੀਦਾ ਹੈ। ਰਾਜਨੀਤਿਕ ਪੰਥਕ ਧੜਿਆਂ ਵਿੱਚ ਏਕਤਾ ਸੰਭਵ ਹੈ, ਪਰ ਉਸ ਏਕਤਾ ਦਾ ਅਧਾਰ ਨਿੱਜੀ ਲਾਲਸਾਵਾਂ, ਅਹੁਦੇ ਜਾਂ ਸਿਆਸੀ ਸਮਝੌਤੇ ਨਹੀਂ ਹੋਣੇ ਚਾਹੀਦੇ। ਅਸਲ ਏਕਤਾ ਦਾ ਕੇਂਦਰ ਪੰਥ, ਪੰਥ ਦੇ ਮਸਲੇ ਅਤੇ ਕੌਮ ਦੇ ਸਾਂਝੇ ਹਿੱਤ ਹੋਣੇ ਚਾਹੀਦੇ ਹਨ। #PanthicEkta #SikhPanth #PanthicUnity #KhalsaPanth #SikhInstitutions #GurdwaraCommittees #SinghSabha #SikhOrganizations #PanthicIssues #SikhCommunity #UnityForPunjab #GianiHarpreetSingh
3
2
16
649
ਜੂਨ 1984 ਵਿੱਚ ਹੋਇਆ ਹਮਲਾ ਸਿਰਫ਼ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ‘ਤੇ ਹਮਲਾ ਨਹੀਂ ਸੀ, ਸਗੋਂ ਸਿੱਖਾਂ ਦੇ ਵਿਸ਼ਵਾਸ, ਆਸਥਾ ਅਤੇ ਸਾਡੇ ਗੁਰੂ ‘ਤੇ ਹਮਲਾ ਸੀ। ਇਸ ਆਜ਼ਾਦ ਭਾਰਤ ਵਿੱਚ ਆਪਣੀਆਂ ਜਾਇਜ਼ ਮੰਗਾਂ ਅਤੇ ਹੱਕਾਂ ਲਈ ਲੱਖਾਂ ਸਿੱਖ ਨੌਜਵਾਨਾਂ ਦਾ ਖ਼ੂਨ ਵਹਾਇਆ ਗਿਆ, ਪਰ ਪੰਜਾਬ ਅਤੇ ਪੰਥ ਨਾਲ ਜੁੜੀਆਂ ਅਹਿਮ ਮੰਗਾਂ ਅੱਜ ਤੱਕ ਅਧੂਰੀਆਂ ਪਈਆਂ ਹਨ। ਸਿੱਖਾਂ ਨੂੰ ਇਹ ਗੱਲ ਸਪਸ਼ਟ ਤੌਰ ‘ਤੇ ਸਮਝਣ ਦੀ ਲੋੜ ਹੈ ਕਿ ਕੌਮ ਦੀ ਆਵਾਜ਼, ਆਪਣੇ ਹੱਕਾਂ ਅਤੇ ਪੰਥਕ ਮਸਲਿਆਂ ਦੀ ਰੱਖਿਆ ਲਈ ਆਪਣੀ ਸਿਆਸੀ ਤਾਕਤ ਨੂੰ ਇੱਕਜੁੱਟ, ਸੂਝਵਾਨ ਅਤੇ ਮਜ਼ਬੂਤ ਬਣਾਉਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। #Ghallughara1984 #June1984 #SriAkalTakhtSahib #NeverForget1984 #SikhHistory #SikhQaum #SikhRights #KhalsaPanth #PanthicUnity #JusticeForSikhs #SikhGenocide1984 #RememberTheMartyrs #GianiHarpreetSingh
7
22
372
ਅਸੀਂ ਸਿਆਸਤ ਵਿੱਚ ਬੇਈਮਾਨੀ ਜਾਂ ਨਿੱਜ਼ੀ ਲਾਭ ਦੀ ਸੋਚ ਨਾਲ ਅੱਗੇ ਨਹੀਂ ਵੱਧ ਰਹੇ। ਜਦੋਂ ਨੀਅਤ ਸਾਫ਼ ਹੋਵੇ ਅਤੇ ਦਿਲ ਵਿੱਚ ਬੇਈਮਾਨੀ ਨਾ ਹੋਵੇ, ਤਾਂ ਭਵਿੱਖ ਹਮੇਸ਼ਾ ਸੁਨਹਿਰੀ ਹੁੰਦਾ ਹੈ। ਸਾਡੀ ਪਹਿਲ ਅਤੇ ਪ੍ਰਾਥਮਿਕਤਾ ਸਿਰਫ਼ ਇਹ ਹੈ ਕਿ ਸਿੱਖ ਧਿਰਾਂ ਨੂੰ ਇੱਕਜੁੱਟ, ਮਜ਼ਬੂਤ ਅਤੇ ਤਾਕਤਵਰ ਕੀਤਾ ਜਾ ਸਕੇ, ਤਾਂ ਜੋ ਪੰਥ ਅਤੇ ਪੰਜਾਬ ਦੇ ਮੁੱਦਿਆਂ ਨੂੰ ਇਕਸੁਰਤਾ ਨਾਲ ਅੱਗੇ ਰੱਖਿਆ ਜਾ ਸਕੇ। #SikhUnity #PanthicUnity #StrongPunjab #SikhLeadership #PunjabPolitics #PanthDiAwaaz #UnitedSikhs #SikhPanth #PunjabDevelopment #PoliticalIntegrity #UnityForPunjab #StrongerTogether #FutureOfPunjab #PanthAndPunjab #SikhStrength #GianiHarpreetSingh
11
449
ਰਾਸਾ ਤੇ ਸਿੱਖ ਅਲਾਇੰਸ ਵੱਲੋਂ ਪੱਟੀ, ਜ਼ਿਲ੍ਹਾ ਤਰਨਤਾਰਨ ਸਾਹਿਬ ਵਿਖੇ ਕਰਵਾਈ ਗਈ ਸਿੱਖ ਯੂਥ ਕਾਨਫਰੰਸ ਵਿੱਚ ਸ਼ਮੂਲੀਅਤ ਕਰਦਿਆਂ ਨੌਜਵਾਨ ਪੀੜ੍ਹੀ ਦੇ ਜਜ਼ਬੇ, ਚੇਤਨਾ ਅਤੇ ਪੰਥ ਪ੍ਰਤੀ ਸਮਰਪਣ ਨੂੰ ਦੇਖ ਕੇ ਬਹੁਤ ਭਾਰੀ ਖੁਸ਼ੀ ਪ੍ਰਾਪਤ ਹੋਈ। ਅੱਜ ਸਮੇਂ ਦੀ ਸਭ ਤੋਂ ਵੱਡੀ ਲੋੜ ਇਹ ਹੈ ਕਿ ਸਿੱਖ ਨੌਜਵਾਨ ਆਪਣੇ ਇਤਿਹਾਸ, ਗੁਰਬਾਣੀ, ਪੰਥਕ ਅਸੂਲਾਂ ਅਤੇ ਕੌਮੀ ਜ਼ਿੰਮੇਵਾਰੀਆਂ ਨਾਲ ਮਜ਼ਬੂਤੀ ਨਾਲ ਜੁੜਨ। ਜੇ ਨੌਜਵਾਨ ਚੇਤਨ, ਇਕਜੁੱਟ ਅਤੇ ਆਪਣੇ ਵਿਰਸੇ ਪ੍ਰਤੀ ਜਾਗਰੂਕ ਰਹੇ, ਤਾਂ ਕੋਈ ਵੀ ਤਾਕਤ ਕੌਮ ਦੀ ਤਾਕਤ ਅਤੇ ਹੱਕਾਂ ਨੂੰ ਕਮਜ਼ੋਰ ਨਹੀਂ ਕਰ ਸਕਦੀ। ਸਿੱਖ ਯੂਥ ਕਾਨਫਰੰਸਾਂ ਸਿਰਫ਼ ਇਕੱਠ ਨਹੀਂ, ਸਗੋਂ ਕੌਮ ਦੇ ਭਵਿੱਖ ਨੂੰ ਦਿਸ਼ਾ ਦੇਣ ਵਾਲੇ ਮੰਚ ਹਨ। ਮੈਂ ਸਮੂਹ ਪ੍ਰਬੰਧਕਾਂ ਅਤੇ ਹਾਜ਼ਰ ਨੌਜਵਾਨਾਂ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਪੰਥਕ ਏਕਤਾ ਅਤੇ ਚੜ੍ਹਦੀਕਲਾ ਦਾ ਸੁਨੇਹਾ ਮਜ਼ਬੂਤੀ ਨਾਲ ਪੇਸ਼ ਕੀਤਾ। #SikhYouthConference #Patti #TarnTaranSahib #SikhYouth #PanthicUnity #SikhAlliance #RASA #GianiHarpreetSingh
1
2
166
ਆਓ ਉਸ ਕਾਫ਼ਲੇ ਦਾ ਹਿੱਸਾ ਬਣੀਏ, ਜੋ ਪੰਥ ਦੀ ਮਰਿਆਦਾ, ਪ੍ਰੰਪਰਾਵਾਂ ਅਤੇ ਅਸੂਲਾਂ ਦੀ ਰਾਖੀ ਲਈ ਅੱਗੇ ਵੱਧ ਰਿਹਾ ਹੈ। ਸਿੱਖਾਂ ਦੀ ਰਾਜਸੀ ਪੁਨਰਸੁਰਜੀਤੀ, ਪੰਥਕ ਏਕਤਾ ਅਤੇ ਕੌਮੀ ਸਵੈਮਾਨ ਲਈ ਸਾਂਝੇ ਸੰਘਰਸ਼ ਦਾ ਹਿੱਸਾ ਬਣਨਾ ਅੱਜ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। #PanthicUnity #SikhEkta #KhalsaPanth #SikhRaj #SikhAwareness #SikhYouth #PanthicSoch #SikhIdentity #SarbatDaBhala #SikhValues #QaumiSangharsh #GianiHarpreetSingh
3
3
29
694
ਬੇਦਾਬਾ ਲਿਖਣ ਵਾਲੇ ਸਿੰਘ ਵੀ ਬੀਬੀਆਂ ਦੀਆਂ ਝਿੜਕਾਂ ਨਾਲ ਝਿਜੋੜ ਕੇ ਸ਼ਹੀਦੀਆਂ ਦੇ ਜਾਮ ਪੀ ਕੇ ਮੁੜ ਗੁਰੂ ਚਰਨਾਂ ਵਿੱਚ ਆ ਟੁੱਟੀ ਗੰਢ ਗਏ ਸਨ। ਪਰ ਅੱਜ ਜੋ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਅਜ਼ਮਤ ਤੋਂ ਮੁਨਕਰ ਹੋ ਰਹੇ ਹਨ, ਉਹ ਕਿਹੜੇ ਮੂੰਹ ਨਾਲ ਉਸ ਹੁਕਮਨਾਮੇ ਨੂੰ ਪਿੱਠ ਦਿਖਾਉਣ ਵਾਲਿਆਂ ਨਾਲ ਖੜ੍ਹੇ ਹਨ। #SriAkalTakhtSahib #SikhPanth #Bedava #GuruGobindSinghJi #ChaliMukte #PanthicSoch #SikhHistory #KhalsaPanth #PanthicUnity #SikhValues #SikhLegacy #GianiHarpreetSingh
18
509
ਪੰਜਾਬ ਖਿੱਤੇ ਦੇ ਲੋਕਾਂ ਕੋਲ ਧਨ, ਬੁੱਧੀ ਅਤੇ ਤਾਕਤ ਦੀ ਕੋਈ ਘਾਟ ਨਹੀਂ ਰਹੀ, ਪਰ ਇਤਿਹਾਸ ਗਵਾਹ ਹੈ ਕਿ ਵੰਡ ਨੇ ਸਾਡੀ ਸਮੂਹਿਕ ਤਾਕਤ ਨੂੰ ਕਮਜ਼ੋਰ ਕੀਤਾ। ਜਦੋਂ ਸਮਾਜ ਅੰਦਰੋਂ ਟੁੱਟਦਾ ਹੈ, ਤਾਂ ਬਾਹਰੀ ਪ੍ਰਭਾਵ ਹਾਵੀ ਹੋ ਜਾਂਦੇ ਹਨ। ਅੱਜ ਵੀ ਲੋੜ ਹੈ ਕਿ ਅਸੀਂ ਆਪਸੀ ਫਰਕਾਂ ਤੋਂ ਉੱਪਰ ਉੱਠ ਕੇ ਇਕਜੁੱਟ ਹੋਈਏ-ਸਾਂਝੇ ਹਿੱਤਾਂ, ਸੁਹਿਰਦ ਏਜੰਡੇ ਅਤੇ ਪਰਸਪਰ ਭਰੋਸੇ ਨਾਲ। #Punjab #Punjabi #Punjabiyat #Sikh #SikhPanth #Unity #Ekta #PanthicUnity #PunjabPolitics #SikhUnity #GianiHarpreetSingh
3
3
26
740
ਸਿੱਖਾਂ ਦੇ ਇਤਿਹਾਸਕ ਯੋਗਦਾਨ ਨਾਲ ਅੱਜ ਇਸ ਦੇਸ਼ ਅਤੇ ਦੇਸ਼ ਦੀ ਰਾਜਧਾਨੀ ਦਾ ਵਜੂਦ ਹੈ, ਇਸ ਲਈ ਸਿੱਖ ਕਾਬਿਲ ਵੀ ਹਨ ਤੇ ਆਪਣੇ ਅਧਿਕਾਰਾਂ ਦੇ ਹੱਕਦਾਰ ਵੀ। ਪਰ ਜੇ ਅੱਜ ਵੀ ਅਸੀਂ ਆਪਣੇ ਹੱਕਾਂ ਤੋਂ ਵਾਂਝੇ ਹਾਂ, ਤਾਂ ਇਸਦਾ ਇੱਕ ਵੱਡਾ ਕਾਰਨ ਅੰਦਰੂਨੀ ਵੰਡ ਹੈ-ਜਿੱਥੇ ਏਕਤਾ ਕਮਜ਼ੋਰ ਹੁੰਦੀ ਹੈ, ਉੱਥੇ ਹੱਕਾਂ ਦੀ ਆਵਾਜ਼ ਵੀ ਕਮਜ਼ੋਰ ਪੈਂਦੀ ਹੈ। #SikhHistory #SikhRights #SikhUnity #KhalsaPanth #SikhQaum #PanthicUnity #SikhVoice #JusticeForSikhs #SikhLegacy #PunjabPolitics #SikhAwareness #Ekta #GianiHarpreetSingh
1
9
48
911
ਪੰਥਕ ਸੁਹਿਰਦ ਧਿਰਾਂ ਦੇ ਇਕੱਠੇ ਹੋਣ ਤੋਂ ਡਰ ਸਿਰਫ਼ ਬਾਦਲ ਦਲ ਨੂੰ ਹੀ ਨਹੀਂ, ਬਲਕਿ ਹੋਰ ਤਾਕਤਾਂ ਨੂੰ ਵੀ ਹੈ, ਜਿਹੜੀਆਂ ਸਿੱਖਾਂ ਨੂੰ ਕਮਜ਼ੋਰ ਰੱਖਣਾ ਚਾਹੁੰਦੀਆਂ ਹਨ। ਇਹ ਸਮਾਂ ਹੈ ਕਿ ਸਿੱਖ ਪੰਥਕ ਧਿਰਾਂ ਸਿਰ ਜੋੜ ਕੇ ਇੱਕਜੁੱਟ ਹੋਣ ਅਤੇ ਮਜ਼ਬੂਤੀ ਨਾਲ ਅੱਗੇ ਵਧਣ। #PanthicUnity #SikhUnity #KhalsaPanth #SikhPolitics #PanthicThought #SikhVoice #PunjabPolitics #Ekta #SikhLeadership #PanthicForces #SikhAwareness #UnitedSikhs #GianiHarpreetSingh
1
4
27
680
ਅਸੀਂ ਸਾਰੀਆਂ ਪੰਥਕ ਧਿਰਾਂ ਨਾਲ ਸੁਹਿਰਦਤਾ ਨਾਲ ਗੱਲਬਾਤ ਦਾ ਦੌਰ ਅੱਗੇ ਵਧਾ ਰਹੇ ਹਾਂ-ਕੁਝ ਨਾਲ ਗੱਲਬਾਤ ਜ਼ਾਰੀ ਹੈ ਅਤੇ ਕੁਝ ਨਾਲ ਜਲਦ ਸ਼ੁਰੂ ਕੀਤੀ ਜਾਵੇਗੀ। ਪੰਜਾਬ ਅਤੇ ਪੰਥ ਦੀ ਏਕਤਾ ਨੂੰ ਮੱਦੇਨਜ਼ਰ ਰੱਖਦਿਆਂ, ਸਾਂਝੇ ਏਜੰਡੇ ਤਹਿਤ ਸ਼੍ਰੋਮਣੀ ਅਕਾਲੀ ਦਲ ਪੁਨਰਸੁਰਜੀਤ ਇਸ ਪ੍ਰਕਿਰਿਆ ਨੂੰ ਪੂਰੀ ਨਿਸ਼ਠਾ ਅਤੇ ਸੁਹਿਰਦਤਾ ਨਾਲ ਅੱਗੇ ਵਧਾ ਰਿਹਾ ਹੈ। #PunjabUnity #PanthicUnity #ShiromaniAkaliDalPunarSurjit #PanthicEkta #Panth #Punjab #SikhPolitics #UnityForPunjab #CollectiveLeadership #PanthicAgenda #GianiHarpreetSingh
1
8
508